previous arrow
next arrow
Shadow
Slider

                     ਜਰਾ ਸੋਚੋ, ਜੇਕਰ ਤੁਹਾਡੀ ਫੇਸਬੁੱਕ ਅਕਾਊਂਟ ਤੇ ਕੋਈ ਅਸ਼ਲੀਲ ਫੋਟੋ ਟੈਗ ਕਰ ਦੇਵੇ ਜਾਂ ਤੁਹਾਡੀ ਪਰਸਨਲ ਫੋਟੋ ਚੋਰੀ ਕਰਕੇ ਉਸ ਨੂੰ ਕਿਸੇ ਸ਼ੋਸ਼ਲ ਵੈੱਬਸਾਈਟ ਤੇ ਅਪਲੋਡ ਕਰ ਦੇਵੇ ਤਾਂ ਫਿਰ ਤੁਹਾਡੀ ਮਨ ਦੀ ਸਥਿਤੀ ਕਿਹੋ ਜਿਹੀ ਹੋਵੇਗੀ। Cyber Ustad

                   ਭਾਰਤ ਵਿੱਚ ਇੰਟਰਨੈੱਟ ਦੀ ਵਰਤੋਂ ਬੜੀ ਤੇਜੀ ਨਾਲ ਵੱਧ ਰਹੀ ਹੈ। ਹਕੀਕਤ ਇਹ ਹੈ ਕਿ ਇੰਟਰਨੈੱਟ ਜਰੀਏ ਅਜਿਹੀਆ ਘਟਨਾਵਾਂ ਰੋਜ਼ ਵਾਪਰ ਰਹੀਆਂ ਹਨ। ਅਸਲ ਵਿੱਚ ਅੱਜ ਕੱਲ੍ਹ ਹਰ ਇੱਕ ਗਤੀਵਿਧੀ ਲਗਭਗ ਆਨਲਾਈਨ ਹੋ ਚੁੱਕੀ ਹੈ। ਭਾਰਤ ਦੀ ਗੱਲ ਕਰੀਏ ਤਾਂ ਅੱਜ ਦੇਸ਼ ਵਿੱਚ ਕਰੀਬ 50 ਕਰੋੜ ਤੋਂ ਵੱਧ ਲੋਕ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ। ਉਹਨਾਂ ਦੇ ਹੱਥਾਂ ਵਿੱਚ ਸਮਾਰਟ ਫੋਨ, ਟੈਬ ਜਾਂ ਲੈਪਟਾਪ ਹੈ, ਜਿਸ ਉੱਪਰ ਉਹ ਹਰ ਪਰਸਨਲ ਜਾਂ ਪ੍ਰੋਫੈਸ਼ਨਲ ਗੱਲ ਸ਼ੇਅਰ ਕਰਦੇ ਹਨ। ਭਾਰਤ ਇੰਟਰਨੈੱਟ ਇਸਤੇਮਾਲ ਕਰਨ ਵਾਲਾ ਸੰਸਾਰ ਵਿੱਚ ਦੂਜਾ ਦੇਸ਼ ਹੈ। ਇੰਟਰਨੈੱਟ ਦੀ ਵਰਤੋਂ ਕਰਕੇ ਅਸੀ ਇੱਕ ਕਲਿੱਕ ਤੇ ਕੋਈ ਵੀ ਇਨਫਾਰਮੇਸ਼ਨ ਹਾਸਲ ਕਰ ਸਕਦੇ ਹਾਂ। ਅਜੋਕੇ ਵਿਗਆਨਿਕ ਯੁੱਗ ਵਿੱਚ ਜਿੱਥੇ ਇੰਟਰਨੈੱਟ ਦੇ ਜਰੀਏ ਅਸੀ ਬਿਜਨੈਸ, ਮਨੋਰੰਜਨ, ਆਨਲਾਈਨ ਬੈਂਕਿੰਗ, ਆਨਲਾਈਨ ਸ਼ਾਪਿੰਗ ਆਦਿ ਖੇਤਰਾ ਵਿੱਚ ਬੜੀ ਤੇਜ਼ੀ ਨਾਲ ਤਰੱਕੀ ਦੇ ਸ਼ਿਖਰਾ ਨੂੰ ਛੂਹ ਰਹੇ ਹਾਂ, ਉੱਥੇ ਹੀ ਇਨਸਾਨੀ ਫਿਤਰਤ ਰਾਤੋ-ਰਾਤ ਅਮੀਰ ਬਣਨ ਦੇ ਸੁਪਨੇ ਵਿੱਚ ਇਸ ਟੈਕਨੋਲੋਜੀ ਦਾ ਗਲਤ ਇਸਤੇਮਾਲ ਕਰ ਰਹੀ ਹੈ।

                  ਜਿਸ ਤਰ੍ਹਾਂ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਉਸੇ ਤਰ੍ਹਾਂ ਹੀ ਇੰਟਰਨੈੱਟ ਦਾ ਦੂਜਾ ਪਹਿਲੂ ਇਸਦੀ ਵਰਤੋਂ ਕਰਕੇ ਜੁਰਮ ਕਰਨਾ ਹੈ। ਇਸ ਜੁਰਮ ਨੂੰ ਹੀ “ਸਾਈਬਰ ਕਰਾਈਮ” ਦਾ ਨਾਮ ਦਿੱਤਾ ਗਿਆ ਹੈ।

            

                         ਪਹਿਲਾ ਕਰਾਈਮ ਕਰਨ ਵਾਲੇ ਦੇ ਹੱਥਾਂ ਵਿੱਚ ਹਥਿਆਰ ਹੁੰਦੇ ਸਨ ਅਤੇ ਉਹ ਹਥਿਆਰਾਂ ਦੀ ਨੋਕ ਤੇ ਚੋਰੀਆਂ, ਠੱਗੀਆਂ ਅਤੇ ਲੁੱਟਾਂ-ਖੋਹਾ ਆਦਿ ਕਰਦੇ ਸਨ। ਅੱਜ-ਕੱਲ ਦੇ ਸਮੇਂ ਵਿੱਚ ਅਪਰਾਧ ਨਾ ਸਿਰਫ਼ ਬੰਦੂਕ ਦੀ ਨੋਕ ਜਾਂ ਤਲਵਾਰ ਦੀ ਧਾਰ ਤੇ ਹੁੰਦੇ ਹਨ ਬਲਕਿ ਅਜਿਹੇ ਅਪਰਾਧਾਂ ਨੂੰ ਅੰਜਾਮ ਦੇਣ ਲਈ ਤੁਹਾਡੇ ਬੈੱਡਰੂਮ ਵਿੱਚ ਪਏ ਕੰਪਿਊਟਰ ਦੇ ਮਾਊਸ ਦਾ ਇੱਕ ਕਲਿੱਕ ਹੀ ਕਾਫ਼ੀ ਹੈ।

                 ਇੰਟਰਨੈੱਟ ਤੇ ਨਿਰਭਰਤਾ ਵੱਧਣ ਦੇ ਨਾਲ-ਨਾਲ ਨਿੱਜੀ ਅਤੇ ਖੁਫ਼ੀਆ ਸੂਚਨਾਵਾ ਦੇ ਚੋਰੀ ਹੋਣ ਦਾ ਖਤਰਾ ਵੀ ਵੱਧ ਰਿਹਾ ਹੈ। ਕਈ ਮਹੱਤਵਪੂਰਨ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰਾਂ ਦਾ ਵੈੱਬਸਾਈਟਾਂ ਜਾਂ ਈ-ਮੇਲ ਰਾਹੀਂ ਪਹਿਲਾ ਹੀ ਚੋਰੀ ਹੋ ਜਾਣਾ, ਬੈਂਕ ਖਾਤਿਆਂ ਵਿੱਚ ਸੰਨ੍ਹ ਲਗਾਉਣਾ, ਪਾਸਵਰਡ ਹੈਕ ਕਰਕੇ ਲੋਕਾਂ ਜਾਂ ਬੈਂਕਾਂ ਨਾਲ ਠੱਗੀ ਮਾਰਨਾ ਆਦਿ ਸਬੰਧਤ ਅਨੇਕਾ ਕੇਸ ਅਪਰਾਧਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ।

Think!!! If someone tag a nude photo to your Facebook account or steal your personal photo and upload it on a social networking site, how would you feel than?Cyber Ustad cyber-usta                                    

The usage of internet in India is increasing tremendously. In reality, internet is the cause of such incidents. In today’s time everything is online. Now a days, in India, more than 500 million people are using internet. Everyone is having smart phones, tablets and laptops, on which they are sharing their personal and professional information. In internet usage, India is the second largest country. Using internet with in a click we can acquire any information. In current scientific world where internet is used to do business, entertainment, online banking, online shopping, some malicious attackers are misusing the internet to earn money with in no time.

                                              

There is a famous saying that, “There are two sides of a coin”. The second side of the internet is to use it in crime. Such internet crimes are known as “Cyber Crime”.               

In ancient times, the criminals were having weapons to commit the crimes, where as now a part from weapons, your computer’s one mouse click is enough to do the crime.

 

                                              

Apart from the growing usage and dependency on the internet, the risk of personal and important information leakage is also growing rapidly such as, questions paper leakage before exam, password hacking, bank account hacking. All these types of crimes come under the category of cyber-crime.